ਬੰਬੀਹਾ ਗਰੁੱਪ ਨੇ ਸੁਲਤਾਨ ਦਵਿੰਦਰ ਬੰਬੀਹਾ ਫੇਸਬੁੱਕ ਅਕਾਊਂਟ ਤੋਂ ਪੋਸਟ ਪਾ ਕੇ ਕਿਹਾ ਕਿ ਸੰਦੀਪ ਦਾ ਕੰਮ ਹੋ ਗਿਆ ਹੈ। ਇਹ ਕੰਮ ਸਾਡੇ ਸ਼ੇਰ ਭਰਾਵਾਂ ਨੇ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਲਾਰੈਂਸ, ਜੱਗੂ ਅਤੇ ਗੋਲਡੀ ਦਾ ਵੀ ਇਹੀ ਹਾਲ ਹੋਵੇਗਾ, ਪੱਕਾ। ਇਹ ਤਿੰਨੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਆਰੋਪੀ ਹਨ। ਬੰਬੀਹਾ ਗੈਂਗ ਦੀ ਇਸ ਪੋਸਟ ਨੇ ਹੁਣ ਪੰਜਾਬ ਪੁਲਿਸ ਲਈ ਸਿਰਦਰਦੀ ਖੜੀ ਕਰ ਦਿੱਤੀ ਹੈ।